ਵੱਡਾ ਘਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਵੱਡਾ ਘਰ (ਪਿੰਡ): ਪੰਜਾਬ ਦੇ ਮੋਗਾ ਨਗਰ ਤੋਂ ਲਗਭਗ 20 ਕਿ.ਮੀ. ਦੱਖਣ-ਪੱਛਮ ਵਾਲੇ ਪਾਸੇ ਵਸਿਆ ਇਕ ਪੁਰਾਤਨ ਪਿੰਡ , ਜਿਸ ਵਿਚ ਗੁਰੂ ਹਰਿਗੋਬਿੰਦ ਸਾਹਿਬ ਡਰੌਲੀ ਤੋਂ ਆ ਕੇ ਸੰਨ 1634 ਈ. ਵਿਚ ਪੰਜ ਦਿਨ ਰਹੇ ਸਨ ਅਤੇ ਫਿਰ ਮਾਲਵਾ ਖੇਤਰ ਵਿਚ ਸਿੱਖੀ ਦੇ ਪ੍ਰਚਾਰ ਦੀ ਮੁਹਿੰਮ ਉਤੇ ਗਏ ਸਨ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ਉਥੇ ਥੜਾ ਸਾਹਿਬ ਬਣਾਇਆ ਗਿਆ। ਵਰਤਮਾਨਗੁਰਦੁਆਰਾ ਮੰਜੀ ਸਾਹਿਬ ਛੇਵੀਂ ਪਾਤਿਸ਼ਾਹੀ’ ਸੰਨ 1921 ਈ. ਵਿਚ ਉਸਾਰਿਆ ਗਿਆ। ਮੁੱਖ ਇਮਾਰਤ ਦੇ ਨੇੜੇ ਹੀ ਸਰੋਵਰ ਸਾਹਿਬ ਵੀ ਬਣਿਆ ਹੋਇਆ ਹੈ। ਇਸ ਗੁਰੂ-ਧਾਮ ਦੀ ਵਿਵਸਥਾ ਸਥਾਨਕ ਕਮੇਟੀ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1633, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵੱਡਾ ਘਰ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਵੱਡਾ ਘਰ : ਇਹ ਪਿੰਡ ਮੋਗਾ ਜ਼ਿਲ੍ਹੇ ਦੀ ਇਸੇ ਹੀ ਨਾਂ ਦੀ ਤਹਿਸੀਲ ਵਿਚ ਮੋਗਾ-ਫ਼ਿਰੋਜ਼ਪੁਰ ਮੁੱਖ ਸੜਕ ਉੱਪਰ ਸਥਿਤ ਰੇਲਵੇ ਸਟੇਸ਼ਨ ਡਗਰੂ ਤੋਂ 11 ਕੁ ਕਿ. ਮੀ. ਦੂਰ ਰਹਿ ਜਾਂਦਾ ਹੈ।

ਇਸ ਪਿੰਡ ਦੀ ਦੱਖਣ ਦਿਸ਼ਾ ਵਿਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਡਰੌਲੀ ਤੋਂ ਚੱਲ ਕੇ ਪੰਜ ਦਿਨ ਬਿਰਾਜੇ ਸਨ। ਗੁਰਦੁਆਰਾ ਸਾਹਿਬ ਦੇ ਨਾਂ ਕੁੱਝ ਜ਼ਮੀਨ ਵੀ ਹੈ। ਹਰ ਮੱਸਿਆ ਨੂੰ ਇਥੇ ਮੇਲਾ ਲਗਦਾ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 753, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-25-04-10-41, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.; ਤ. ਗਾ. ਗੁ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.